![](https://blogger.googleusercontent.com/img/b/R29vZ2xl/AVvXsEg50UvXLng3MjKGFUiSnv9Xjs7xLefALslQfyAv8jaK_7Ymmqlr_0HOjFKGcB-Yf-sgd_8VWnDIAUn1uWk2t-PYQX1R9JtWHGwNrVDSrq6a5nw82FU1MlgNB6Gt7BNckbXbn_3uX9oT9Io/s400/poster+nov.jpg)
ਪੰਜਾਬੀ ਦੇ ਹੀ ਨਹੀਂ ਸਗੋਂ ਕਾਵਿ ਜਗਤ ਦੀ ਸਿਰਮੌਰ ਹਸਤੀ ਸਤਿਕਾਰ ਯੋਗ ਡਾ, ਸੁਰਜੀਤ ਪਾਤਰ 5 ਨਵੰਬਰ, ਸ਼ਨਿਵਾਰ ਨੂੰ ਸ਼ਾਮ 6 ਵਜੇ ਡੌਲਾਰਡ-ਡੇ-ਜ਼ੋਰਮੋ (D.D.O) ਸਿਟੀ ਹਾਲ ਵਿਖੇ ਪੰਜਾਬੀ ਸਰੋਤਿਆਂ ਦੇ ਰੂ-ਬਰੂ ਹੋਣਗੇ। ਉਨ੍ਹਾਂ ਦੇ ਨਾਲ਼ ਉਨ੍ਹਾਂ ਦੀ ਧਰਮ ਪਤਨੀ ਸ਼੍ਰੀਮਤੀ ਭੁਪਿੰਦਰ ਕੌਰ ਪਾਤਰ ਜੀ ਵੀ ਸਾਮਲ ਹੋਣਗੇ। ਇਸ ਤੋਂ ਇਲਾਵਾ ਉਹ ਹਾਈ ਕਮਿਸ਼ਨ ਆਫ ਇੰਡੀਆ ਦੇ ਸੱਦੇ ਤੇ ਔਟਵਾ ਤੇ ਵੈਨਕੂਵਰ 'ਚ ਕਈ ਪ੍ਰੋਗਰਾਮਾਂ 'ਚ ਸ਼ਿਰਕਤ ਕਰਨਗੇ। ਆਪਣੀ ਇਸ ਦੂਸਰੀ ਫੇਰੀ ਦੌਰਨ ਪਾਤਰ ਸਾਹਿਬ ਮਾਂਟਰੀਅਲ ਦੇ ਪੰਜਾਬੀ ਕਲਮ ਕੇਂਦਰ ਵਲੋਂ ਲਿਖੀ ਪੁਸਤਕ 'ਲਫਜ਼ਾਂ ਦੀ ਲੋਇ' ਵੀ ਪੰਜਾਬੀ ਜਗਤ ਲਈ ਰੀਲੀਜ਼ ਕਰਨਗੇ। ਪ੍ਰੋਗਰਾਮ 'ਚ ਨਸ਼ਾ ਪੀ ਕੇ ਆਉਣ ਦੀ ਸਖ਼ਤ ਮਨਾਹੀ ਹੈ। ਕ੍ਰਿਪਾ ਕਰਕੇ ਆਪਣੇ ਬੱਚਿਆਂ ਨੂੰ ਜ਼ਰੂਰ ਨਾਲ਼ ਲੈ ਕੇ ਆਓ। ਪੰਜਾਬੀ ਕਲਮ ਕੇਂਦਰ ਸਮੁੱਚੇ ਪੰਜਾਬੀ ਭਾਈਚਾਰੇ ਨੂੰ ਇਸ ਮਹਾਨ ਸਾਹਿਤਕਾਰ ਦੇ ਸਵਾਗਤ 'ਚ ਸ਼ਾਮਲ ਹੋਣ ਦਾ ਭਰਪੂਰ ਸੱਦਾ ਦਿੰਦਾ ਹੈ।
Labels: Announcements