ਨਵੇਂ ਸਾਲ ਦਾ ਸੁਨੇਹਾ!/ New Year Message
ਬਲਾਗ ਦੋਸਤੋ,
ਉਂਝ ਅੱਜਕਲ੍ਹ ਬਲਾਗ ਤੇ ਲਿਖਣ ਦਾ ਘੱਟ ਹੀ ਮੌਕਾ ਮਿਲਦੈ...
ਨਵੇਂ ਸਾਲ ਦੇ ਪਹਿਲੇ ਦਿਨ ਨੇ ਮੇਰਾ ਧਿਆਨ ਵਾਹਵਾ ਖਿੱਚਿਆ..
ਅਕਸਰ ਆਪਾਂ ਸਮੂਹਿਕ ਤੌਰ ਤੇ ਕੰਮ ਕਰਨ ਵੇਲੇ ਵੰਡੇ ਜਾਂਦੇ ਹਾਂ..
ਕਦੇ ਆਪਣੀ - ਆਪਣੇ ਵਿਚਾਰਾਂ 'ਚ
ਕਦੇ ਆਪੋ ਆਪਣੇ ਤਰੀਕਿਆਂ ਸਲੀਕਿਆਂ 'ਚ..
ਜੋ ਟੀਚਾ ਮਿੱਥ ਕੇ ਚੱਲਦੇ ਹਾਂ.. ਉਹ ਵਿਚਾਰਾਂ ਦੀ ਮੁਠ ਭੇੜ 'ਚ ਕੁਚਲਿਆ ਜਾਂਦੈ...
ਨਵੇਂ ਵਰ੍ਹੇ ਦਾ ਪਹਿਲਾ ਦਿਨ, ਇਕੱਠ ਦੀ ਪ੍ਰੀਭਾਸ਼ਾ ਨੂੰ ਬਹੁਤ ਉਘਾੜ ਕੇ ਪੇਸ਼ ਕਰ ਰਿਹੈ.. ਜਿਸ ਨੂੰ ਅੰਗਰੇਜ਼ੀ 'ਚ ਸਿਨਰਜ਼ੀ /Synergy ਕਿਹੈ ਜਾਂਦਾ.. ਸ਼ਾਇਦ ਤੁਹਾਨੂੰ ਬਚਪਨ 'ਚ ਪੜ੍ਹੀ .. ਬਿਮਾਰ ਬਾਪ ਅਤੇ ਪੰਜ ਪੁੱਤਰਾਂ ਦੀ ਕਹਾਣੀ ਵੀ ਯਾਦ ਆ ਜਾਵੇ..
1/1/11
ਨਵਾਂ ਵਰ੍ਹਾ
ਦੇਵੇ ਦਸਤਕ
ਇੱਕ ਤੇ ਇੱਕ ਗਿਆਰਾਂ .. ਦੋ ਨਹੀਂ..!!
New Year
Calling us on
at the doorstep
One and One makes Eleven!
Not Two....
(Please excuse my translation :)
ਪ੍ਰਮਾਤਮਾ ਕਰੇ ਇਸ ਨਵੇਂ ਸਾਲ 'ਚ, ਖਿੱਤੇ, ਬੋਲੀ, ਧਰਮ, ਅਤੇ ਖੁੰਢ ਨਾਲ ਬੱਝੇ ਵਿਚਾਰਾਂ 'ਚ ਰਲ਼-ਮਿਲ਼ ਕੇ ਤੁਰਨ ਦੀ ਪਿਰਤ ਪਵੇ...।।
ਮੁਬਾਰਕਾਂ!
Labels: ਨਵਾਂ ਸਾਲ