ਸੱਭਿਅਤਾ ਦਾ ਮੋੜ


2 Comments:

ਦੀਪਇੰਦਰ ਸਿੰਘ said...

ਬੜੀ ਪਿਆਰੀ ਕਵਿਤੈ ਯਾਰ....ਕਮਾਲ ਐ ਹਨਾ, ਜਿਹੜੀ ਚੀਜ਼ ਨੂੰ ਇਸ ਕਵਿਤਾ ਦਾ ਪਾਤਰ ਲੁੱਛਦਾ ਗਿਐ ਜਦੋਂ ਉਹ ਆਪਣੇ ਪੂਰੇ ਪ੍ਰਗਟਾਅ 'ਚ ਐ ਤਾਂ ਉਹ ਉਸਨੂੰ "ਪੱਛਮ 'ਚ ਡੁੱਬਣਾ" ਕਹਿ ਰਿਹੈ। ਤੇ ਮਾਂ ਤੋਂ ਅਗਲੇ ਜਨਮ 'ਚ ਜਿਹੜੇ "ਪੂਰਬ ਦਾ ਪੁੱਤ" ਬਣੇ ਰਹਿਣ ਦੀ ਮੰਨਤ ਕਰ ਰਿਹੈ, ਉਹ "ਪੂਰਬ" ਅੱਜ ਆਪ ਈ "ਪੱਛਮ" 'ਚ ਡੁੱਬ ਰਿਹੈ।
ਤੇ ਸਥਿਤੀ ਦਾ ਜਿਹੜਾ ਸਭ ਤੋਂ classic ਵਿਅੰਗ ਆ ਉਹ, ਉਹਦੀ ਧੀ ਦੇ ਰੂਪ 'ਚ ਪ੍ਰਗਟ ਹੋ ਰਿਹੈ।ਜਿਹਨੂੰ ਆਪਦੇ ਪਿਉ ਦੇ "ਪੂਰਬ-ਪੱਛਮ"
ਨਾਲ ਕੋਈ ਵਾਹ ਵਾਸਤਾ ਨੀ। ਉਹਦੀ ਧੀ "ਅੱਜ" ਦੀਆਂ "ਕਦਰਾਂ-ਕੀਮਤਾਂ"(ਜਿਹੋ ਜਿਹੀਆਂ ਵੀ ਉਹ ਹਨ) ਨੂੰ ਰੂਪਮਾਨ ਕਰ ਰਹੀ ਆ ਤੇ ਉਸ ਪੁਰਾਣੇ ਸੱਚ ਨੂੰ ਵੀ ਕਿ ਵਕਤ ਹਰ "ਪੁਰਾਣੀ" ਚੀਜ਼ ਨਾਲ ਬੜਾ ਬੇ-ਲਿਹਾਜ਼ ਹੁੰਦੈ।
ਪਾਠਕ, ਜ਼ਰੂਰੀ ਨਹੀਂ ਕਿ ਕਵਿਤਾ ਨੂੰ ਕਵੀ ਦੇ ਅਰਥਾਂ 'ਚ ਹੀ ਪੜ੍ਹੇ। ਕਵੀ ਵੀ ਸ਼ਾਇਦ ਵਕਤ ਦੇ ਸਾਮੂਹਿਕ ਤਜ਼ਰਬੇ ਨੂੰ ਪ੍ਰਗਟਾਅ ਜਾਂਦੈ, ਕਦੇ ਅਚੇਤ ਕਦੇ ਸੁਚੇਤ.....

Gurinderjit Singh (Guri@Khalsa.com) said...

ਦੀਪਇੰਦਰ ਜੀ,
ਖੁਸ਼ਆਮਦੀਦ! ਨਜ਼ਮ ਦੇ ਖੂਬਸੂਰਤ analysis ਅਤੇ ਵਿਚਾਰਾਂ ਲਈ ਬਹੁਤ ਬਹੁਤ ਸ਼ੁਕਰੀਆ! ਪੱਛਮ ਦਾ ਅਸਰ ਤਾਂ ਬਿਨਾਂ ਸ਼ੱਕ ਵਧਦਾ ਹੀ ਜਾ ਰਿਹੈ.. ਆਓ ਸੁਰਜੀਤ ਪਾਤਰ ਜੀ ਵਾਂਗੂ ਮੋਮਬੱਤੀਆ ਜਗਾਈ ਜਾਈਏ! ਤੁਹਾਡੀ FOLKPUNJABI.BLOGSPOT.COM ਦੀ ਕੋਸ਼ਿਸ਼ ਇਸੇ ਦਿਸ਼ਾ 'ਚ ਵਧੀਆ ਕਦਮ ਹੈ।
ਧੰਨਵਾਦ,
ਗੁਰਿੰਦਰਜੀਤ