6 Comments:

جسوندر سنگھ JASWINDER SINGH said...

GURMAT DEE SIKHLAYEE. GURMAT DEY NAAM THALLEY. SHIV JI POOJ. KRAYEE. .............................-------------................................

Jugraj Singh said...

Huuuummmmmmmmmmm!!!!!!!!
well...............
tenu fail kahan ke pass.

Gurinderjit Singh (Guri@Khalsa.com) said...

ਮੈਂ ਫੇਲ਼ ..ਤੂਸੀਂ ਪਾਸ..:)..
ਮਾਪੇ ਅਕਸਰ ਆਪਣੇ ਬੱਚਿਆਂ ਨੂੰ ਪੁਸ਼ ਕਰਦੇ ਨੇਂ.. ਪ੍ਰਬੰਧਕਾਂ ਨਾਲ ਝਗੜ ਵੀ ਪੈਂਦੇ ਨੇਂ.. ਗੁਰਬਾਣੀ ਵਿਦਿਆ ..ਸਿਮਰਨ..ਕਰਦੇ ਬਚਿੱਆਂ ਨੂੰ .. ਮਾਪੇ ਅਜੇਹੇ ਕੰਪੀਟੀਸ਼ਨ 'ਚ ਪਾਓਂਦੇ ਹਨ ਕੇ ਬੱਚੇ.. ਅਧਿਆਤਮਿਕਤਾ ਦੇ ਪੱਖੋਂ ਹੌਲ਼ੇ ਰਹਿ ਜਾਂਦੇ ਹਨ। ਮਾਪੇ ਬਹੁਤ ਖੁਸ਼ ਹੁੰਦੇ ਹਨ.."ਮੇਰੇ ਬੱਚੇ ਨੂੰ ਉਸਦੇ ਬੱਚੇ ਨਾਲ਼ੋਂ ਜ਼ਿਆਦਾ ਬਾਣੀ ਕੰਠ ਹੈ"
...ਵਿਚਾਰੇ ਬੱਚੇ.. ਏਨੀ ਮਿਹਨਤ ਕਰਕੇ ਵੀ "ਓਥੇ" ਨਹੀਂ ਪਹੁੰਚ ਸਕਦੇ...
ਓਧਰੋਂ ਬਾਈ ਜੁਗਰਾਜ਼ ਆਖਣ ਲਗ ਜਾਂਦਾ ਹੈ..
"ਫੇਲ੍ਹ ਕੇ ਪਾਸ?"

ਜਸਵਿੰਦਰ ਜੀ- ਸ਼ਿਵ ਵਾਲ਼ੀ ਗਲ ਸਮਝ ਨਹੀਂ ਆਈ..??

Jugraj said...

anaam veerji ne tan sire hi la tee!!!!!!!!!!!!!!

kee kahan..........
chacki chalo

ਚਰਨਜੀਤ ਸਿੰਘ ਤੇਜਾ said...

ਬਾਈ ਗੁਰਿੰਦਰਜੀਤ , ਆਪਣੀ ਤੁਛ ਬੁਧੀ ਮੁਤਾਬਕ ਜੋ ਮੈ ਸਮਝਿਆਂ ਉਹ ਸਮਝਾਉਣ ਦੀ ਕੋਸ਼ਿਸ਼ ਕਰਦਾ । ਪਹਿਲੀ ਗੱਲ ਬਈ ਅਜੋਕੀ ਨਵੀ ਚੱਲੀ ‘ਗੁਰਮਿਤ’ ਬਾਰੇ ਸਮਝ ਰੱਖਣ ‘ਤੇ ਹਾਇਕੂ ਲਿਖਣ ਲਈ ਧੰਨਵਾਦ , ਜੁਗਰਾਜ ਲਈ ਹੋਵੋ ਜਾ ਨਾਂ ਮੇਰੀ ਸਮਝ ‘ਚ ਤੁਸੀ ਫਸਟ ਡਵੀਜ਼ਨ ਪਾਸ ਹੋ।
ਰਹੀ ਗੱਲ ਇਨ੍ਹਾਂ ਨਾਮ ਸਿਮਰਨ ਤੇ ਪਾਠ ਕੰਠ ਮੁਕਾਬਲਿਆਂ ਦੀ, ਇਹ ਗੁਰਮਤ ਦੇ ਨਾਂ ਤੇ ਘੋਰ ਮਨਮੱਤ ਏ। ਸਿੱਖੀ ਦੀ ਇਨਕਲਾਬੀ ਵਿਚਾਰਧਾਰਾਂ ਨੂੰ ਖੁੰਡਿਆਂ ਕਰਨ ਤੇ ਕੌਮ ਨੂੰ ਇਸ ਅਖੋਤੀ ਪਾਠ-ਪਠਨ ‘ਚ ਲਾ ਕੇ ਖੱਸੀ ਕਰਨ ਦੀਆਂ ਸਾਜਿਸ਼ਾਂ ਨੇ। ਗੁਰਮਤ ਦੇ ਨਾਂ ਤੇ ਸਿੱਖ ਬੱਚਿਆਂ ਦਾ ਕੀਮਤੀ ਸਮਾਂ ਖਰਾਬ ਕਰ ਕੇ ਉਨਾਂ ਨੂੰ ਕੀਰਤਨੀਏ, ਪਾਠੀ , ਤਬਲਚੀ ਬਣਾਂ ਕੇ ਧਰਮ ਸਿਖਾਇਆਂ ਜਾ ਰਿਹਾ ਏ। ਕਰਮਕਾਢੀ ਤੇ ਅੰਡਬਰੀ ਝੂਠੀਆਂ ਸਾਖੀਆਂ ਸੁਣਾਂ ਕੇ ਸਾਧ ਟੋਲਾ ਤੇ ਨਵੇ ਜੰਮੇ ਭਾਈ ਗੁਰਇਕਬਾਲ ਤੇ ਭਾਈ ਤਰਮਾਲੇ ਵਰਗੇ ਪੰਜਾਬ ਦੇ ਸ਼ਹਿਰਾਂ ‘ਚ ਖੂਬ ਗੰਦ ਪਾ ਰਹੇ ਨੇ। ਇਹ ਅਖੋਤੀ ਨਾਮ ਸਿਮਰਨ ਤੇ ਪਾਠ ਪਠਨ ਸਾਡਾ ਕੀ ਸਵਾਰਨਗੇ ਜਦ ਸਾਡੇ ਬੱਚੇ ਇਸ ਗੱਲ ਤੋਂ ਅਣਜਾਣ ਹੋਣਗੇ ਕਿ ਇਹ ਬਾਣੀ ਕਿਸ ਮਕਸਦ ਲਈ ਲਿਖੀ ਗਈ । ਇਸ ਦੀ ਮੁਰਦਿਆ ‘ਚ ਜਾਨ ਪਾਉਣ ਵਾਲੀ ਇਨਕਲਾਬੀ ਵਿਚਾਰਧਾਰਾਂ ਉਨਾਂ ਨੁੰ ਕੌਣ ਸਮਝਾਵੇਗਾ । ਸਾਰਾ ਜ਼ੋਰ ਤੇ ਸਬਦ ਯਾਦ ਕਰਵਾ ਕੇ ਸਟੇਜਾਂ ਤੇ ਇਨਾਮ ਲੈਣ ਤੇ ਟੋਹਰ ਬਣਾਉਣ ਤੇ ਲਾ ਦਿਤਾ। ਭੀੜ ਪਈ ਤੇ ਕੌਣ ਉਠੂ ? ਅੱਜ ਦਰਪੇਸ਼ ਕੋਮੀਂ ਧਾਰਮਿਕ ਤੇ ਸਮਾਜਿਕ ਚਣੋਤੀਆਂ ਬਾਰੇ ਉਨਾਂ ਨੂੰ ਕੌਣ ਦੱਸੇਗਾ ? ਗੁਰੂ ਬਾਬੇ ਨੇ ਕਿਹੜੇ ਜਮਾਤੀ ਘੋਲ ਲਈ ਤਿਆਰ ਕਰਨ ਵਾਸਤੇ ਇਸ ਬਾਣੀ ਦੀ ਰਚਨਾਂ ਕੀਤੀ ਸੀ ਤੇ ਅਸੀ ਵਾਜਿਆਂ ਢੋਲਕੀਆਂ ਤੇ ਵਜਾ ਕੇ ਪਾਠਾਂ ਦੀਆਂ ਲੜੀਆਂ ਚਲਾ ਕੇ , ਚੌਕੜੇ ਮਾਰ ਕੇ ਨਾਮ ਸਿਮਰਨੇ ਕਰ ਕੇ ਉਸ ਬਾਣੀ ਦੀ ਸਭ ਤੋਂ ਵੱਡੀ ਬੇਅਦਬੀ ਕਰ ਰਹੇ ਹਾਂ।ਅਸੀ ਕੰਨ ਦੇ ਰਸ ਤੇ ਮਨ ਦੀ ਸ਼ਤੀ ਪਿਛੇ ਸ਼ਬਦ ਤੋਂ ਦੂਰ ਜਾ ਰਹੇ ਹਾ ਕ੍ਰਾਤੀਕਾਰੀ ਫਲਸਫੇ ਤੋਂ ਮੁਖ ਮੋੜ ਰਹੇ ਹਾ।
ਅਕਲੋਂ ਤੇ ਸਿੱਖੀ ਸਮਝ ਤੋਂ ਊਣੇ ਪ੍ਰਬੰਧਕ ਗੁਰੁ ਘਰਾਂ ‘ਚ ਜਾਣੇ ਅਣਾਜਣੇ ਬ੍ਰਹਮਣੀ ਕਰਮ ਕਾਢ ਹੀ ਨਵੀਂ ਪਨੀਰੀ ਨੂੰ ਦ੍ਰਿੜ ਕਰਵਾਈ ਜਾ ਰਹੇ ਨੇ , ਸ਼ਾਇਦ ਜਸਵਿੰਦਰ ਭਾਜੀ ਦਾ ਇਸ਼ਾਰਾ ਇਸ ਪਾਸੇ ਸੀ।ਸਾਡੀਆਂ ਇਹ ਸਾਰੀਆਂ ਕਾਰਵਾਈਆਂ ਸਾਡੀ ਮਾਨਸਿਕ ਗੁਲਾਮੀ ਦੀ ਬਦੋਲਤ ਨੇ । ਪਰ ਅਫਸੋਸ ਇਹ ਸਭ ਹੁੰਦੇ ਹੋਏ ਵੀ ਅਸੀ ਉਸ ਮਹਾਨ ਬਾਬੇ ਦੇ ਸਿੱਖ ਅਖਵਾਉਦੇ ਹਾਂ । ਤੁਸੀ ਗੱਲ ਕੀਰਤਨ ਦੀ ਪਾਰੀ ਦੀ ਕੀਤੀ ਸੀ ਮੈਨੂੰ ਨਹੀਂ ਪਤਾ ਕਨੇਡਾ ‘ਚ ਇਹ ਆਪਾਘਾਤੀ ਮੈਚ ਕਿੰਨੇ ਕੁ ਹੁੰਦੇ ਨੇ ਜਾ ਕੀ ਕਰਦੇ ਨੇ। (ਵੈਸੇ ਤਾਂ ਲਾਣਾ ਇਹੀ ਆ ਇਹੋਂ ਕੁਝ ਹੀ ਕਰਦੇ ਹੋਣਗੇ ਜੋ ਐਥੇ ਕਰਦੇ ਆ) ਪਰ ਮੈਂ ਤਾਂ ਪੰਜਾਬ ਇਹ ਨਵੀ ਪ੍ਰਚਲਿਤ ਕੀਤੀ ਜਾ ਰਹੀ ‘ਗੁਰਮਤ’ ਤੋਂ ਬੜਾ ਤੰਗ ਆ। ਗੁਰਬਾਣੀ ਕੀ ਕਹਿੰਦੀ ਤੇ ਇਹ ਕੀ ਕਰੀ ਜਾਂਦੇ ਸਮਝ ਨਹੀਂ ਆਉਦੀ।

ਜਪੁ ਤਪੁ ਸੰਜਮ ਹੋਰ ਕੋਈ ਨਾਹੀ॥
ਜਬ ਲਗ ਗੁਰ ਕਾ ਸਬਦੇ ਨਾ ਕਮਾਹੀ॥

ਸਭ ਗੋਲਕਾਂ ਦਾ ਹਨੇਰ ਆਂ , ਸਟੇਟ ਸਿੱਖੀ ਨੂੰ ਬਾਹਰੋ ਖਤਮ ਨਹੀ ਕਰ ਸਕੀ ਇਹ ਸਾਰੇ ਹਰਬੇ ਵਰਤ ਕੇ ਅੰਦਰੋਂ ਖਤਮ ਕਰਨ ਦੀ ਕੋਸ਼ਿਸ ਕੀਤੀ ਜਾ ਰਹੀ ਏ ।ਜੇ ਇਨਾਂ ਕੋਸ਼ਿਸ਼ਾਂ ਨੁੰ ਬੂਰ ਪਿਆ ਤਾਂ ਜਲਦ ਹੀ ਸਿੱਖ ਕਹਾਉਣ ਵਾਲੇ ਕੇਸਾਂ ਦਾਹੜੀਆਂ ਵਾਲੇ ਬ੍ਰਹਮਣ ਹੋਣਗੇ।
ਬਾਕੀ ਗੁਰੂੁ ਭਲੀ ਕਰੇ! ਭੁਲ ਚੁਕ ਲਈ ਖਿਮਾਂ। ਅੰਧੇ ਅਕਲੀ ਬਾਹਰੇ, ਮੂਰਖ ਅੰਧ ਗਿਆਨੁ॥
ਨਾਨਕ ਨਦਰੀ ਬਾਹਰੇ, ਕਬਹਿ ਨਾ ਪਾਵੇ ਮਾਨੁ॥

ਅਕਲੀ ਸਾਹਿਬ ਸੇਵੀਐ, ਅਕਲੀ ਪਈਐ ਮਾਨੁ॥
ਅਕਲੀ ਪੜਿ ਕੇ ਬੂਝੀਐ, ਅਕਲੀ ਕੀਚੈ ਦਾਨੁ ॥ਕਿਸੇ ਦੇ ਮਨੁ ਨੂੰ ਠੇਸ ਪੁਜੀ ਹੋਵੇ ਤਾਂ ਉਹ ਗਾਲ ਮੰਦਾ ਕਰ , ਬੋਲ ਕਬੋਲ ਕਰ ਮਾੜੇ ਬਚਨ ਬੋਲ ਹਿਸਾਬ ਕਰ ਲਵੇ , ਮੇਰਾ ਪਤਾ
mythbuster_teja@yahoo.co.in
deshpunjab84@gmail.com

جسوندر سنگھ JASWINDER SINGH said...

ਚਰਨਜੀਤ ਜੀ , ਗੁਰਿੰਦਰਜੀਤ ਜੀ ਨੇ ਸਾਡੀ ਕੌਮ ਦੀ ਬਦਕਿਸਮਤੀ ਦੇ ਖਿਣ ਨੂੰ ਫੜਿਆ ਹੈ ਧਰਮ ਦੀ ਡੋਰ ਅਜਿਹੇ ਕੁਧਰਮੀ ਲੋਕਾਂ ਦੇ ਹੱਥ ਆ ਗਈ ਹੈ ਜਿਹੜੇ ਆਪਣੇ ਰਹਿਬਰ ਨੂੰ ਵੀ ਗੁਲਾਮ ਬਣਾਉਣਾ ਦੇ ਕੋਝੇ ਤਰੀਕੇ ਚੰਗੀ ਤਰ੍ਹਾਂ ਜਾਣਦੇ ਹਨ ।
ਕਾਸ਼ ਸਾਡੇ ਲੋਕ ਇਸ ਹਾਇਕੂ ਤੋਂ ਕੁਛ ਸੇਧ ਲੈ ਸਕਣ