7 Comments:

Mampi said...

Well, our existence in itself is a paradox...

Gurinderjit Singh said...

Realizing the paradox in a hard way is a pain...is n't it.
It becomes more obvious when a tree is uprooted and is expected to grow in a foreign soil.
Thanks for rolling up the little questions upto 'Life'

Surjeet Gill said...

ਮਨੁੱਖ ਦੀ ਤਰਾਸਦੀ ਇਹ ਹੈ ਕਿ ਗੋਲ ਗੇਂਦ ਵਿਚੋ ਨੁਕਰਾਂ ਲੱਭ ਰਿਹਾ ਹੈ। ਥੌੜੀ ਜਿੰਨੀ ਅਸਲੀਅਤ ਪਤਾ ਲੱਗ ਜਾਏ ਸਹੀ ਬੱਸ ਫਿਰ ਇਸ ਤਰਾਂ ਪੇਸ਼ ਕਰਦਾ ਹੈ ਜਿਵੇਂ ਸਾਰੀ ਖੇਡ ਦਾ ਭੇਦ ਪਾ ਲਿਆ ਹੋਵੇ…ਤਰਸ ਆੳਦਾਂ ਕਈ ਵਾਰੀ ਇਸ ਦੀ ਸੌੜੀ ਸੋਚ ਤੇ… ਹੈਰਾਨ ਹੁੰਦਾ ਕਿ, ਹਾਲੀ ਤਾ ਉਸ ਕਾਦਰ-ਕਰੀਮ ਕਰਤੇ ਨੇ ਸਿਰਫ ਬਾਕੀ ਜਾਨਵਰਾ ਨਾਲੋ ਇਸ ਨੂੰ ਥੋੜੀ ਜਿੰਨੀ ਸੂਝ-ਬੂਝ (common sense and visualisation) ਤੇ ਗਿਆਨ ਇੰਦਰੀਆ ਹੀ ਬਖਸ਼ੀਆ ਨੇ ਤਾ ਦੁਨੀਆ ਨੂੰ ਐਸੇ ਗੱਦੀ-ਗੇੜ ਵਿੱਚ ਪਾ ਤਾ ਕਿ ਮਨੁੱਖ ਆਪਣੀ ਅਸਲੀਅਤ ਵੀ ਭੁੱਲ ਬੈਠਾ ਹੈ…
"ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ"


ਸੁਰਜੀਤ ਗਿੱਲ
“ਮਾਂਵਾ ਠੰਡੀਆਂ ਛਾਵਾਂ, ਛਾਵਾਂ ਕੌਣ ਕਰੇ
ਮਾਂਵਾ ਦੇ ਹਰਜਾਨੇ ਲੋਕੋ ਕੌਣ ਭਰੇ”

Gurinderjit Singh said...

Surjit:
This is the geometry of earth (roundness) which keeps up the sense of surprise for the human eye. A few days back I was telling my 6 yr old, Manseerat about the planets. While I was trying to explain the dynamics among the known planets, she was struggling to find a reference point and boundary of the universe... papa where does it end?? I tried to explain "Lakh Akashan..", however it was beyond her comprehension. I took a pause and realized, I myself had never tried to visualize the infinite nature and have always had a siloed view of life.

Surjeet Gill said...

ਬੱਚੇ ਮਨ ਦੇ ਸੱਚੇ: ਸੁਰਮੀਤ ਮੇਰੀ ਧੀ 5 ਸਾਲ ਦੀ ਸੀ, ਗਰਮੀਆ ਸ਼ੁਰੂ ਹੋਣ ਵਾਲੀਆ ਸਨ, ਇਕ ਦਿਨ ਮੈਂ ਬੱਚਿਆ ਨੂੰ ਨਾਲ ਲੈ ਕੇ ਸਬਜ਼ੀਆ ਬੀਜ ਰਿਹਾ ਸੀ। ਰਾਤ ਨੂੰ ਆਪਣੀ ਆਦਤ ਅਨੁਸਾਰ ਮੈ ਸੌਣ ਤੋ ਪਹਿਲਾ ਸੁਰਮੀਤ ਨਾਲ ਆਮ ਗੱਲ-ਬਾਤ ਕਰ ਰਿਹਾ ਸੀ, ਤੁਰਦੀ ਤੁਰਦੀ ਗੱਲ ਸਬਜ਼ੀਆ ਦੇ ਬੀਜ ਦੀ ਚੱਲ ਪਈ, ਸੁਰਮੀਤ ਕਹਿੰਦੀ ਪਾਪਾ ਤੁਸੀ ਬੀਜ ਕਿਥੋਂ ਲੈ ਕੇ ਆਏ ਹੋ?
ਮੈ ਕਿਹਾ ਸਟੋਰ ਤੋ।
ਫਿਰ ਸੁਆਲ: ਸਟੋਰ ਵਾਲੇ ਬੀਜ ਕਿਥੋਂ ਲੈਆਦੇ ਹਨ?
ਸਟੋਰ ਵਾਲੇ.. ਕਿਸਾਨਾਂ ਤੋ।
ਅਗਲਾ ਸੁਆਲ: ਨਹੀ ਮੈਨੂੰ ਦਸੋ ਕਿ "ਪਹਿਲਾ" ਬੀਜ ਕਿਥੋ ਆਇਆ?
ਮੈ 2-3 ਮਿੰਟ ਵਾਸਤੇ ਚੁੱਪ ਕਰ ਗਿਆ, ਕਿੳਕਿ ਇਸ ਸੁਆਲ ਦਾ ਜਆਬ ਤਾ ਮੈਨੂੰ ਖੁੱਦ ਨੂੰ ਵੀ ਨਹੀ ਸੀ ਆੳਦਾਂ… ਮੈ ਗੱਲਤ ਜੁਆਬ ਦੇਣਾ ਮੁਨਾਸਿਬ ਨਾ ਸਮਝਿਆ…
ਪਰ ਇਹ ਸੁਆਲ ਨੂੰ ਸੁਣ ਕੇ ਮੈਨੂੰ ਬੱਚੀ ਦੀ ਸੋਚ ਤੇ ਫਖਰ ਵੀ ਹੋਇਆ ਕਿ ਜਿੰਨਾ ਸੁਆਲਾ ਨੂੰ ਮੈਂ ਕਦੀ ਗੌਲਿਆ ਹੀ ਨਹੀ… ਆਖਿਰ ਇਸ ਬੱਚੀ ਨੇ ਮੈਨੂੰ ਸੁਆਲ ਦਾ ਜੁਆਬ ਲੱਭਣ ਲਈ ਸੋਚਣ ਤੇ ਮਜਬੂਰ ਤਾ ਕੀਤਾ।

ਸੁਰਜੀਤ ਗਿੱਲ
“ਮਾਂਵਾ ਠੰਡੀਆਂ ਛਾਵਾਂ, ਛਾਵਾਂ ਕੌਣ ਕਰੇ
ਮਾਂਵਾ ਦੇ ਹਰਜਾਨੇ ਲੋਕੋ ਕੌਣ ਭਰੇ”

Gurinderjit Singh said...

Imagine, if also we start listening to those who we grade as "JUST KIDS"....!!

ਤਨਦੀਪ 'ਤਮੰਨਾ' said...

ਗੁਰਿੰਦਰਜੀਤ ਜੀ..ਅੱਜ ਪਹਿਲੀ ਵਾਰ ਕੁੱਝ ਰਚਨਾਵਾਂ ਪੜ੍ਹਨ ਦਾ ਮੌਕਾ ਮਿਲ਼ਿਐ...ਬਹੁਤ ਪ੍ਰਭਾਵਿਤ ਹੋਈ ...ਨਜ਼ਮਾਂ 'ਚ ਛੁਪੀ ਦਾਰਸ਼ਨਿਕਤਾ ਤੋਂ...

"ਧਰਤੀ ਦੀ ਸਪੀਡ ਤੇ ਭੱਜਾਂ
ਤਾਂ ਕੁੱਝ ਵੀ ਨਹੀਂ ਬਦਲਦਾ
ਰੁਕ ਜਾਵਾਂ
ਤਾਂ ਦਿਨ-ਰਾਤ ਬਦਲਦੇ ਨੇ!"

ਬਹੁਤ ਹੀ ਵਧੀਆ!!

ਬਾਕੀ ਨਜ਼ਮਾਂ ਵੀ ਪੜ੍ਹ ਕੇ ਵਿਚਾਰ ਸਾਂਝੇ ਕਰਦੀ ਰਹਾਂਗੀ...'ਆਰਸੀ' ਦਾ ਲਿੰਕ ਪਾਉਂਣ ਲਈ ਬੇਹੱਦ ਸ਼ੁਕਰੀਆ। ਕਦੇ ਓਧਰ ਵੀ ਸ਼ਾਇਰਾਂ ਦੀ ਮਹਿਫ਼ਲ 'ਚ ਸ਼ਿਰਕਤ ਕਰੋ..ਮੈਨੂੰ ਖ਼ੁਸ਼ੀ ਹੋਵੇਗੀ...ਤੁਹਾਡੀਆਂ ਲਿਖਤਾਂ ਦੀ ਉਡੀਕ ਰਹੇਗੀ...ਮੈਨੂੰ ਤੇ 'ਆਰਸੀ' ਨੂੰ ਵੀ!!

ਅਦਬ ਸਹਿਤ...
ਤਨਦੀਪ 'ਤਮੰਨਾ'
ਵੈਨਕੂਵਰ, ਕੈਨੇਡਾ